Delhi Blast Case: ਰਾਸ਼ਟਰੀ ਜਾਂਚ ਏਜੰਸੀ (NIA) ਨੇ ਐਤਵਾਰ ਨੂੰ ਲਾਲ ਕਿਲ੍ਹੇ ਨੇੜੇ ਹੋਏ ਕਾਰ ਬੰਬ ਧਮਾਕੇ ਦੇ ਸਬੰਧ ਵਿੱਚ ਆਪਣੀ ਪਹਿਲੀ ਵੱਡੀ ਗ੍ਰਿਫ਼ਤਾਰੀ ਕੀਤੀ। ਮੁਲਜ਼ਮ ਦੀ ਪਛਾਣ ਆਮਿਰ ਰਾਸ਼ਿਦ ਅਲੀ ਵਜੋਂ ਹੋਈ ਹੈ, ਜਿਸ ਦੇ ਨਾਂ ‘ਤੇ ਵਿਸਫੋਟਕਾਂ ਨਾਲ ਭਰੀ ਕਾਰ ਰਜਿਸਟਰਡ ਸੀ। ਰਾਸ਼ਿਦ ਨੂੰ NIA ਨੇ ਦਿੱਲੀ ਵਿੱਚ ਗ੍ਰਿਫ਼ਤਾਰ ਕੀਤਾ ਸੀ, ਜਿਸਨੇ ਦਿੱਲੀ ਪੁਲਿਸ ਤੋਂ ਕੇਸ ਲੈਣ ਤੋਂ ਬਾਅਦ ਇੱਕ ਵਿਸ਼ਾਲ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਇਹ ਗ੍ਰਿਫ਼ਤਾਰੀ ਫੋਰੈਂਸਿਕ ਸਬੂਤਾਂ ਦੇ ਆਧਾਰ ‘ਤੇ ਕੀਤੀ ਗਈ ਹੈ। ਜਾਂਚ ਏਜੰਸੀ ਦੇ ਅਨੁਸਾਰ, ਆਮਿਰ ਰਸ਼ੀਦ ਜੰਮੂ-ਕਸ਼ਮੀਰ ਦੇ ਪੰਪੋਰ ਦਾ ਰਹਿਣ ਵਾਲਾ ਹੈ।

Powered by WPeMatico