ਹਿਰਾਸਤ ਵਿੱਚ ਲੈਣ ਤੋਂ ਬਾਅਦ ਇਸ ਵਿਅਕਤੀ ਨੂੰ ਏਅਰ ਇੰਟੈਲੀਜੈਂਸ ਯੂਨਿਟ ਦੇ ਕਮਰੇ ਵਿੱਚ ਲਿਆਂਦਾ ਗਿਆ। ਇੱਥੇ ਕੀਤੀ ਗਈ ਤਲਾਸ਼ੀ ਦੌਰਾਨ ਇਸ ਵਿਅਕਤੀ ਦੇ ਕਬਜ਼ੇ ‘ਚੋਂ ਟੇਪ ਨਾਲ ਲਪੇਟੇ ਸੋਨੇ ਦੇ 13 ਬਿਸਕੁਟ ਬਰਾਮਦ ਹੋਏ। ਇਨ੍ਹਾਂ ਸੋਨੇ ਦੇ ਬਿਸਕੁਟਾਂ ਨੂੰ ਟੇਪ ਨਾਲ ਲਪੇਟਣ ਤੋਂ ਬਾਅਦ ਉਨ੍ਹਾਂ ਨਾਲ ਮੋਟਾ ਧਾਗਾ ਵੀ ਬੰਨ੍ਹ ਦਿੱਤਾ ਗਿਆ। ਉਸ ਦੇ ਕਬਜ਼ੇ ‘ਚੋਂ ਬਰਾਮਦ ਕੀਤੇ ਗਏ ਸੋਨੇ ਦਾ ਕੁੱਲ ਵਜ਼ਨ ਕਰੀਬ 999 ਗ੍ਰਾਮ ਪਾਇਆ ਗਿਆ। ਇਸ ਦੇ ਨਾਲ ਹੀ ਬਰਾਮਦ ਕੀਤੇ ਗਏ ਸੋਨੇ ਦੀ ਕੀਮਤ ਲਗਭਗ 72.72 ਲੱਖ ਰੁਪਏ ਦੱਸੀ ਗਈ ਹੈ।

Powered by WPeMatico