ਸ੍ਰੀਨਗਰ: 18 ਤੋਂ ਵੱਧ ਜਵਾਨਾਂ ਨਾਲ ਭਰੀ ਫ਼ੌਜ ਦੀ ਗੱਡੀ 150 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਗੱਡੀ ਪੁੰਛ ਜ਼ਿਲ੍ਹੇ ਦੇ ਬਲਨੋਈ ਦੇ ਅੱਗੇ ਜਾ ਰਹੀ ਸੀ। ਭਾਰਤੀ ਫੌਜ ਦਾ ਇਹ ਵਾਹਨ ਪੁਣਛ ਦੇ ਮੇਂਢਰ ‘ਚ 150 ਫੁੱਟ ਡੂੰਘੀ ਖਾਈ ‘ਚ ਡਿੱਗ ਗਿਆ। ਇਸ ਗੱਡੀ ‘ਤੇ ਕੁੱਲ 18 ਜਵਾਨ ਸਵਾਰ ਸਨ, ਜਿਨ੍ਹਾਂ ‘ਚੋਂ 6 ਜਵਾਨ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਾਰੇ ਜਵਾਨ 11 ਮਰਾਠਾ ਰੈਜੀਮੈਂਟ ਦੇ ਸਨ, ਜੋ ਕੰਟਰੋਲ ਰੇਖਾ (LOC) ਵੱਲ ਜਾ ਰਹੇ ਸਨ। ਫੌਜ ਨੇ ਜਵਾਨਾਂ ਦੀ ਭਾਲ ਲਈ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

Powered by WPeMatico