Maharashtra Election: ਇਸ ਸੂਚੀ ਵਿੱਚ ਚਾਰ ਸਾਬਕਾ ਮੁੱਖ ਮੰਤਰੀ ਵੀ ਸ਼ਾਮਲ ਹਨ। ਇਨ੍ਹਾਂ ਵਿੱਚੋਂ ਤਿੰਨ ਭਾਜਪਾ ਹੱਥੋਂ ਆਪਣੀਆਂ ਸਰਕਾਰਾਂ ਗੁਆ ਚੁੱਕੇ ਹਨ। ਪੰਜਾਬ ਵਿੱਚ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਆਮ ਆਦਮੀ ਪਾਰਟੀ ਦੇ ਹੱਥੋਂ ਖੁੱਸ ਗਈ ਸੀ। ਅਜਿਹੇ ‘ਚ ਸਵਾਲ ਇਹ ਉੱਠਦਾ ਹੈ ਕਿ ਕਾਂਗਰਸ ਪਾਰਟੀ ਇਨ੍ਹਾਂ ਹਾਰੇ ਹੋਏ ਆਗੂਆਂ ਦੀ ਅਗਵਾਈ ‘ਚ ਇਹ ਚੋਣ ਕਿਵੇਂ ਜਿੱਤੇਗੀ। ਦੂਜੇ ਪਾਸੇ ਮਹਾਵਿਕਾਸ ਅਗਾੜੀ ਅੰਦਰ ਸੀਟਾਂ ਦੀ ਵੰਡ ਨੂੰ ਲੈ ਕੇ ਸੂਬੇ ‘ਚ ਹੰਗਾਮਾ ਜਾਰੀ ਹੈ। ਕਾਂਗਰਸ ਅਤੇ ਸ਼ਿਵ ਸੈਨਾ ਊਧਵ ਧੜੇ ਵਿਚਾਲੇ ਕਰੀਬ 24 ਸੀਟਾਂ ‘ਤੇ ਵਿਵਾਦ ਚੱਲ ਰਿਹਾ ਹੈ। ਹੁਣ ਵਿਵਾਦ ਦਾ ਮਾਮਲਾ ਖੁੱਲ੍ਹ ਕੇ ਸਾਹਮਣੇ ਆਇਆ ਹੈ। ਨਾਨਾ ਪਟੋਲੇ ਦੀ ਅਗਵਾਈ ਵਾਲੀ ਕਾਂਗਰਸ ਵਿਦਰਭ ਖੇਤਰ ਦੀਆਂ ਸੀਟਾਂ ‘ਤੇ ਸਮਝੌਤਾ ਨਹੀਂ ਕਰਨਾ ਚਾਹੁੰਦੀ।
Powered by WPeMatico