ਰਾਸ਼ਟਰੀ ਡੇਅਰੀ ਵਿਕਾਸ ਬੋਰਡ ਦੀ ਰਿਪੋਰਟ ਵਿੱਚ ਤਿਰੂਪਤੀ ਮੰਦਰ ਦੇ ਲੱਡੂ ਅਤੇ ਅੰਨਦਾਨਮ ਦੇ ਨਮੂਨਿਆਂ ਦੀ ਜਾਂਚ ਵਿੱਚ ਸਨਸਨੀਖੇਜ਼ ਖੁਲਾਸੇ ਹੋਏ ਹਨ। ਦੂਜੇ ਪਾਸੇ ਆਂਧਰਾ ਪ੍ਰਦੇਸ਼ ‘ਚ ਤਿਰੂਪਤੀ ਮੰਦਰ ‘ਚ ਪ੍ਰਸ਼ਾਦ ਦੇ ਰੂਪ ‘ਚ ਲੱਡੂ ਦਿੱਤੇ ਜਾਣ ਨੂੰ ਲੈ ਕੇ ਸਿਆਸੀ ਤੂਫਾਨ ਖੜ੍ਹਾ ਹੋ ਗਿਆ ਹੈ। ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਵਾਈਐਸ ਜਗਨ ਮੋਹਨ ਰੈਡੀ ਨੂੰ ਘੇਰਿਆ ਅਤੇ ਦੋਸ਼ ਲਾਇਆ ਕਿ ਪਿਛਲੀ ਵਾਈਐਸਆਰਸੀਪੀ ਸਰਕਾਰ ਨੇ ਤਿਰੁਮਾਲਾ ਵਿੱਚ ਤਿਰੂਪਤੀ ਲੱਡੂ ਪ੍ਰਸਾਦਮ ਤਿਆਰ ਕਰਨ ਲਈ ਘਿਓ ਦੀ ਬਜਾਏ ਜਾਨਵਰਾਂ ਦੀ ਚਰਬੀ ਦੀ ਵਰਤੋਂ ਕੀਤੀ ਸੀ।

Powered by WPeMatico