ਤਖ਼ਤ ਸਾਹਿਬ ਦੇ ਸਤਿਕਾਰਯੋਗ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ ਬਹੁਤ ਹੀ ਸੁਹਿਰਦ ਤੇ ਸੂਝਵਾਨ ਹਨ । ਜਿੰਨਾ ਦਾ ਸਿੱਖ ਪੰਥ ਅੰਦਰ ਬਹੁਤ ਸਤਿਕਾਰ ਹੈ । ਮੈਨੂੰ ਹੈਰਾਨੀ ਹੈ ਕਿ ਉਹਨਾਂ ਦੇ ਤਖ਼ਤ ਸਾਹਿਬ ਦਾ ਜਥੇਦਾਰ ਹੁੰਦਿਆਂ ਇਸ ਤਰ੍ਹਾਂ ਪਤਿਤ ਵਿਅਕਤੀ ਦਾ ਸਨਮਾਨ ਤਖ਼ਤ ਸਾਹਿਬ ਤੋਂ ਹੋਇਆ ਹੈ । ਉਹਨਾਂ ਨੂੰ ਵੀ ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ । ਕਿਉਂਕਿ ਮਰਿਯਾਦਾ ਭੰਗ ਕਰਨ ਲਈ ਅਸੀ ਕਲਗੀਧਰ ਪਾਤਸ਼ਾਹ ਦੇ ਦੇਣਦਾਰ ਹੋਵਾਂਗੇ । ਕਿਉਂਕਿ ਭਗਵੰਤ ਮਾਨ ਨਾ ਸਿਰਫ ਪਤਿਤ ਹੀ ਹੈ ਸਗੋਂ ਉਹ ਆਪਣੇ ਆਪ ਨੂੰ ਸਿੱਖ ਵੀ ਨਹੀਂ ਮੰਨਦਾ । ਅਜਿਹੇ ਸਿੱਖੀ ਤੋਂ ਮੁਨਕਰ ਵਿਅਕਤੀ ਦਾ ਤਖ਼ਤ ਸਾਹਿਬ ਤੋਂ ਸਨਮਾਨ ਹੋਣਾ ਬੇਹੱਦ ਮੰਦਭਾਗੀ ਗੱਲ ਹੈ । ਕੀ ਪੰਜਾਬ ਦਾ ਮੁੱਖ ਮੰਤਰੀ ਹੋਣਾ ਪਤਿਤ ਹੋਣ ਦੀ ਗੱਲ ਨੂੰ ਛੋਟ ਦੇ ਦਿੰਦਾ ਹੈ ?
Powered by WPeMatico