ਕੁਰੂਕਸ਼ੇਤਰ ਦੇ ਸ਼ਾਹਾਬਾਦ ਦੇ ਪਿੰਡ ਯਾਰਾ ਵਿਚ 7 ਦਸੰਬਰ ਦੀ ਰਾਤ ਨੂੰ ਸੁੱਤੇ ਪਏ ਪਰਿਵਾਰ ‘ਤੇ ਅਣਪਛਾਤੇ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ, ਜਿਨ੍ਹਾਂ ਵਿਚ 4 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦਾ ਮੁਖੀ ਨਾਇਬ ਸਿੰਘ, ਉਸ ਦੀ ਪਤਨੀ ਅੰਮ੍ਰਿਤ, ਬੇਟਾ ਦੁਸ਼ਯੰਤ, ਨੂੰਹ ਅੰਮ੍ਰਿਤ ਕੌਰ ਅਤੇ ਪੋਤਾ ਕੇਸ਼ਵ ਸੁੱਤੇ ਹੋਏ ਸਨ। ਨਾਇਬ ਸਿੰਘ ਅਤੇ ਉਸ ਦੀ ਪਤਨੀ ਹੇਠਾਂ ਕਮਰੇ ਵਿੱਚ ਸਨ। ਉਸ ਦਾ ਪੁੱਤਰ ਦੁਸ਼ਯੰਤ ਆਪਣੀ ਪਤਨੀ ਅਤੇ ਪੁੱਤਰ ਕੇਸ਼ਵ ਨਾਲ ਪਹਿਲੀ ਮੰਜ਼ਿਲ ‘ਤੇ ਇਕ ਕਮਰੇ ‘ਚ ਸੌਂ ਰਿਹਾ ਸੀ। ਜਦੋਂ ਐਤਵਾਰ ਸਵੇਰੇ 8 ਵਜੇ ਤੱਕ ਵੀ ਉਸ ਦੇ ਘਰ ਕੋਈ ਹਿਲਜੁਲ ਨਾ ਹੋਈ ਤਾਂ ਇਲਾਕੇ ਦੇ ਲੋਕਾਂ ਨੇ ਦਰਵਾਜ਼ਾ ਖੜਕਾਇਆ ਤਾਂ ਗੱਲ ਸਮਝ ਆਈ।

Powered by WPeMatico