ਏਅਰ ਇੰਡੀਆ ਐਕਸਪ੍ਰੈਸ ਦਾ ਕਹਿਣਾ ਹੈ ਕਿ ਉਹ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ ਇਹ ਟੁਕੜਾ ਉਨ੍ਹਾਂ ਦੇ ਜਹਾਜ਼ ਦਾ ਹੈ ਜਾਂ ਨਹੀਂ। ਵੰਸਤ ਕੁੰਜ ਦੇ ਸ਼ੰਕਰ ਵਿਹਾਰ ਇਲਾਕੇ ‘ਚ ਮਿਲਿਆ ਜਹਾਜ਼ ਦਾ ਟੁਕੜਾ ਦਿਖਣ ‘ਚ ਭਾਵੇਂ ਛੋਟਾ ਸੀ, ਪਰ ਜੇਕਰ ਸਮੇਂ ‘ਤੇ ਇਸ ਦਾ ਪਤਾ ਨਾ ਲਗਾਇਆ ਜਾਂਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਹਾਲਾਂਕਿ, ਨਾ ਤਾਂ ਸਿਵਲ ਏਵੀਏਸ਼ਨ ਦੇ ਡਾਇਰੈਕਟਰ ਜਨਰਲ ਅਤੇ ਨਾ ਹੀ ਏਅਰ ਇੰਡੀਆ ਐਕਸਪ੍ਰੈਸ ਨੇ ਜਹਾਜ਼ ਦੇ ਇਸ ਟੁਕੜੇ ਨੂੰ ਲੈ ਕੇ ਸਥਿਤੀ ਸਪੱਸ਼ਟ ਕੀਤੀ ਹੈ। ਪਰ ਇਸ ਟੁਕੜੇ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਇਸ ਮਾਮਲੇ ਦੀ ਗੰਭੀਰਤਾ ਦਾ ਅੰਦਾਜ਼ਾ ਜ਼ਰੂਰ ਲੱਗ ਗਿਆ ਹੈ।

Powered by WPeMatico