ਬੈਂਗਲੁਰੂ ਦੇ ਮੱਲੇਸ਼ਵਰਮ ਇਲਾਕੇ ‘ਚ ਇਕ ਘਰ ‘ਚੋਂ ਤੇਜ਼ ਬਦਬੂ ਆਉਣ ਲੱਗੀ, ਜਿਸ ਤੋਂ ਬਾਅਦ ਗੁਆਂਢੀਆਂ ਨੇ ਇੱਥੇ ਇਕੱਲੀ ਰਹਿਣ ਵਾਲੀ ਮਹਿਲਾ ਮਹਾਲਕਸ਼ਮੀ ਦੀ ਮਾਂ ਅਤੇ ਭੈਣ ਨੂੰ ਸੂਚਨਾ ਦਿੱਤੀ। ਜਦੋਂ ਉਹ ਦੋਵੇਂ ਘਰ ਵਿਚ ਦਾਖਲ ਹੋਏ ਤਾਂ ਦੇਖਿਆ ਕਿ ਮਹਾਲਕਸ਼ਮੀ ਦੀ ਲਾਸ਼ ਨੂੰ ਕਈ ਟੁਕੜਿਆਂ ਵਿਚ ਕੱਟ ਕੇ ਫਰਿੱਜ ਵਿਚ ਰੱਖਿਆ ਗਿਆ ਸੀ। ਇਸ ਮਾਮਲੇ ‘ਚ ਬੁੱਧਵਾਰ ਨੂੰ ਨਵਾਂ ਮੋੜ ਉਦੋਂ ਆਇਆ ਜਦੋਂ ਪੁਲਸ ਦੋਸ਼ੀ ਦੇ ਕਰੀਬ ਪਹੁੰਚ ਗਈ ਪਰ ਇਸ ਤੋਂ ਪਹਿਲਾਂ ਹੀ ਦੋਸ਼ੀ ਨੇ ਖੁਦਕੁਸ਼ੀ ਕਰ ਲਈ। ਦੋਸ਼ੀ ਦੀ ਲਾਸ਼ ਓਡੀਸ਼ਾ ਦੇ ਭਦਰਕ ਜ਼ਿਲੇ ‘ਚ ਦਰੱਖਤ ਨਾਲ ਲਟਕਦੀ ਮਿਲੀ।
Powered by WPeMatico