ਦੱਸਿਆ ਜਾ ਰਿਹਾ ਹੈ ਕਿ ਮੁੰਬਈ-ਅਹਿਮਦਾਬਾਦ ਬੁਲੇਟ ਟਰੇਨ ਕੋਰੀਡੋਰ ਲਈ ਗੁਜਰਾਤ ਵਿੱਚ ਕੁੱਲ 20 ਨਦੀ ਪੁਲਾਂ ਵਿੱਚੋਂ 12 ਦਾ ਨਿਰਮਾਣ ਪੂਰਾ ਹੋ ਗਿਆ ਹੈ। ਮੁੰਬਈ-ਅਹਿਮਦਾਬਾਦ ਬੁਲੇਟ ਟਰੇਨ ਕੋਰੀਡੋਰ ਕੁੱਲ 508 ਕਿਲੋਮੀਟਰ ਲੰਬਾ ਹੈ। ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਲਿਮਿਟੇਡ (ਐੱਨ.ਐੱਚ.ਐੱਸ.ਆਰ.ਸੀ.ਐੱਲ.) ਨੇ ਕਿਹਾ ਕਿ ਗੁਜਰਾਤ ਦੇ ਨਵਸਾਰੀ ਜ਼ਿਲੇ ‘ਚ ਖਰੇਰਾ ਨਦੀ ‘ਤੇ 120 ਮੀਟਰ ਲੰਬਾ ਪੁਲ ਹਾਲ ਹੀ ‘ਚ ਪੂਰਾ ਹੋਇਆ ਹੈ। ਇਸ ਨਾਲ 12 ਪੁਲਾਂ ਦਾ ਨਿਰਮਾਣ ਪੂਰਾ ਹੋ ਗਿਆ ਹੈ। ਬੁਲੇਟ ਟਰੇਨ ਪ੍ਰੋਜੈਕਟ ਗੁਜਰਾਤ ਦੇ 352 ਕਿਲੋਮੀਟਰ ਅਤੇ ਮਹਾਰਾਸ਼ਟਰ ਦੇ 156 ਕਿਲੋਮੀਟਰ ਨੂੰ ਕਵਰ ਕਰਦਾ ਹੈ। ਇਸ ਵਿੱਚ, ਕੁੱਲ 12 ਸਟੇਸ਼ਨਾਂ ਦੀ ਯੋਜਨਾ ਹੈ ਜਿਵੇਂ ਕਿ ਮੁੰਬਈ, ਠਾਣੇ, ਵਿਰਾਰ, ਬੋਇਸਰ, ਵਾਪੀ, ਬਿਲੀਮੋਰਾ, ਸੂਰਤ, ਭਰੂਚ, ਵਡੋਦਰਾ, ਆਨੰਦ/ਨਡਿਆਦ, ਅਹਿਮਦਾਬਾਦ ਅਤੇ ਸਾਬਰਮਤੀ।

Powered by WPeMatico