ਦਿੱਲੀ ਤੋਂ JFK (ਨਿਊਯਾਰਕ) ਜਾ ਰਹੀ ਏਅਰ ਇੰਡੀਆ ਦੀ ਫਲਾਈਟ ‘ਚ ਖਾਣੇ ‘ਚ ਕਾਕਰੋਚ ਮਿਲੇ ਹਨ। 17 ਸਤੰਬਰ 2024 ਨੂੰ ਮਹਿਲਾ ਆਪਣੇ 2 ਸਾਲ ਦੇ ਬੱਚੇ ਨਾਲ ਏਅਰ ਇੰਡੀਆ ਦੀ ਫਲਾਈਟ ‘ਚ ਦਿੱਲੀ ਤੋਂ ਨਿਊਯਾਰਕ ਜਾ ਰਹੀ ਸੀ। ਉਸ ਨੂੰ ਫਲਾਈਟ ਦੇ ਅੰਦਰ ਖਾਣਾ ਦਿੱਤਾ ਗਿਆ। ਜਦੋਂ ਉਸ ਨੇ ਖਾਣੇ ਦਾ ਪੈਕੇਟ ਖੋਲ੍ਹਿਆ ਤਾਂ ਉਸ ਵਿਚ ਕਾਕਰੋਚ ਸੀ। ਇਸ ਤੋਂ ਬਾਅਦ ਤੁਰੰਤ ਇਸ ਮਾਮਲੇ ਦੀ ਸੂਚਨਾ ਫਲਾਈਟ ‘ਚ ਸਵਾਰ ਸਟਾਫ ਨੂੰ ਦਿੱਤੀ ਗਈ। ਇਸ ਤੋਂ ਬਾਅਦ ਭੰਬਲਭੂਸੇ ਦੀ ਸਥਿਤੀ ਪੈਦਾ ਹੋ ਗਈ। ਪੀੜਤ ਯਾਤਰੀ ਨੇ ਖਾਣੇ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ।

Powered by WPeMatico