ਜੀ-20 ਸੰਮੇਲਨ ਇਸ ਸਾਲ ਬ੍ਰਾਜ਼ੀਲ ਦੀ ਰਾਜਧਾਨੀ ਰੀਓ ਡੀ ਜੇਨੇਰੀਓ ‘ਚ ਹੋਇਆ ਸੀ, ਜਿਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਅਤੇ ਜੀ-20 ਦੇਸ਼ਾਂ ਦੇ ਸਾਰੇ ਮੁਖੀਆਂ ਨੇ ਹਿੱਸਾ ਲਿਆ ਸੀ। ਇਸ ਮੌਕੇ ‘ਤੇ ਪੀਐਮ ਮੋਦੀ ਨੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਨਾਲ ਵੱਖਰੇ ਤੌਰ ‘ਤੇ ਮੁਲਾਕਾਤ ਕੀਤੀ। ਸੂਤਰਾਂ ਮੁਤਾਬਕ ਦੁਵੱਲੀ ਬੈਠਕ ਦੀ ਸ਼ੁਰੂਆਤ ‘ਚ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਪੀਐੱਮ ਮੋਦੀ ਨੂੰ ਕਿਹਾ, ਅਸੀਂ ਜੀ-20 ਸੰਮੇਲਨ ‘ਚ ਕਈ ਚੀਜ਼ਾਂ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੋ ਭਾਰਤ ਤੋਂ ਪ੍ਰੇਰਿਤ ਹਨ। ਅਸੀਂ ਬ੍ਰਾਜ਼ੀਲ ਜੀ-20 ਸੰਮੇਲਨ ਨੂੰ ਉਸ ਪੱਧਰ ‘ਤੇ ਲਿਜਾਣਾ ਚਾਹੁੰਦੇ ਸੀ ਜਿਸ ਪੱਧਰ ‘ਤੇ ਭਾਰਤ ਇਸ ਸੰਮੇਲਨ ਨੂੰ ਲੈ ਕੇ ਗਿਆ ਸੀ।

Powered by WPeMatico