ਸੋਮਵਾਰ ਨੂੰ ਨਕਸਲੀਆਂ ਨੇ ਕੁਟਰੂ ਰੋਡ ‘ਤੇ ਜਵਾਨਾਂ ਦੇ ਇਕ ਬਖਤਰਬੰਦ ਵਾਹਨ ਨੂੰ ਉਡਾ ਦਿੱਤਾ। ਧਮਾਕੇ ‘ਚ 10 ਤੋਂ ਵੱਧ ਜਵਾਨਾਂ ਦੇ ਸ਼ਹੀਦ ਹੋਣ ਦੀ ਖਬਰ ਹੈ। ਫਿਲਹਾਲ ਨਕਸਲੀ ਹਮਲੇ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਐਤਵਾਰ ਨੂੰ ਜਵਾਨਾਂ ਨੇ ਅਬੂਝਮਾਦ ਇਲਾਕੇ ‘ਚ ਵੱਡਾ ਆਪਰੇਸ਼ਨ ਚਲਾਇਆ ਸੀ। ਇਲਾਕੇ ਦੀ ਤਲਾਸ਼ੀ ਲੈਣ ਤੋਂ ਬਾਅਦ ਫੋਰਸ ਵਾਪਸ ਆਪਣੇ ਕੈਂਪ ਵੱਲ ਪਰਤ ਰਹੀ ਸੀ। ਜਵਾਨਾਂ ਨੂੰ ਵਾਪਸ ਲੈਣ ਲਈ ਬੋਲੇਰੋ ਪਿਕਅੱਪ ਗੱਡੀ ਭੇਜੀ ਗਈ। ਇਸ ਗੱਡੀ ਨੂੰ ਨਕਸਲੀਆਂ ਨੇ ਨਿਸ਼ਾਨਾ ਬਣਾਇਆ ਸੀ।

Powered by WPeMatico