ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਅੱਜ ਨਰੈਣੂ ਮਹੰਤ ਤੇ ਵਾਰਸ ਬਣਕੇ ਕਾਲਕਾ ਤੇ ਕਾਹਲੋਂ ਵਰਗੇ ਭ੍ਰਿਸ਼ਟ ਬੰਦੇ ਸਾਡੇ ਇਤਿਹਾਸਿਕ ਅਸਥਾਨਾਂ ਤੇ ਸਰਕਾਰ ਦੀ ਮੱਦਦ ਦੇ ਨਾਲ ਕਬਜ਼ੇ ਕਰ ਰਹੇ ਹਨ ਤੇ ਗੁਰੂ ਦੀ ਗੋਲਕ ਲੁੱਟਣ ਦੇ ਨਾਲ-ਨਾਲ ਸਿੱਖ ਸਿਧਾਂਤਾਂ ਨਾਲ ਵੀ ਖਿਲਵਾੜ ਕਰ ਰਹੇ ਹਨ ਅਤੇ ਸਿੱਖਾਂ ਦੀਆਂ ਜਾਇਦਾਦਾਂ ਖੁਰਦ-ਬੁਰਦ ਕਰ ਰਹੇ ਹਨ । ਇਹਨਾਂ ਲੋਕਾਂ ਨੇ ਕੁਝ ਦਿਨ ਪਹਿਲਾਂ ਦੋ ਮੈਂਬਰਾਂ ਦੀ ਮੈਂਬਰਸ਼ਿਪ ਸਰਕਾਰੀ ਦਖਲ ਨਾਲ ਰੱਦ ਕਰਵਾਏ ਤੇ ਪੈਸੇ ਤੇ ਸੱਤਾ ਦੇ ਜ਼ੋਰ ਨਾਲ ਮੈਂਬਰਾਂ ਨੂੰ ਖਰੀਦ ਕੇ ਕੌਮ ਦੀ ਮਾਣ ਮੱਤੀ ਸੰਸਥਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਪਣੀ ਲੁੱਟ ਜਾਰੀ ਰੱਖਣਾ ਚਾਹੁੰਦੇ ਹਨ ।

Powered by WPeMatico