Bengaluru 50 crore Dog: ਕਰਨਾਟਕ ਦੇ ਬੈਂਗਲੁਰੂ ਦੇ ਚਰਚਿਤ ‘ਡੌਗ ਸਤੀਸ਼’ ਬਾਰੇ ਸੱਚ ਹੁਣ ਸਭ ਦੇ ਸਾਹਮਣੇ ਆ ਗਿਆ ਹੈ। ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਇਸ ਸ਼ਖ਼ਸ ਦੇ ਘਰ ਛਾਪਾ ਮਾਰਿਆ ਤਾਂ ਇਹ ਖੁਲਾਸਾ ਹੋਇਆ ਕਿ 50 ਕਰੋੜ ਰੁਪਏ ਦਾ ਕੁੱਤਾ ਖਰੀਦਣ ਦੀ ਕਹਾਣੀ ਪੂਰੀ ਤਰ੍ਹਾਂ ਝੂਠੀ ਸੀ। ਦਰਅਸਲ ਸਤੀਸ਼ ਦਾ ਪੂਰਾ ਨਾਮ ਐਸ ਸਤੀਸ਼ ਹੈ। ਉਸ ਦਾ ਨਾਮ ਸਤੀਸ਼ ਹੈ ਅਤੇ ਉਮਰ 51 ਸਾਲ ਹੈ। ਉਹ ਬੈਂਗਲੁਰੂ ਦੇ ਜੇਪੀ ਨਗਰ ਇਲਾਕੇ ਵਿੱਚ ਰਹਿੰਦਾ ਹੈ। ਕੁਝ ਮਹੀਨੇ ਪਹਿਲਾਂ ਉਸ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਦੁਨੀਆ ਦਾ ਸਭ ਤੋਂ ਮਹਿੰਗਾ ਕੁੱਤਾ ਖਰੀਦਿਆ ਹੈ, ਜਿਸ ਦੀ ਕੀਮਤ ₹50 ਕਰੋੜ ਹੈ। ਇਸ ਦਾਅਵੇ ਨੇ ਸੋਸ਼ਲ ਮੀਡੀਆ ‘ਤੇ ਕਾਫ਼ੀ ਹਲਚਲ ਮਚਾ ਦਿੱਤੀ।
Powered by WPeMatico
