ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੌਰੇ ‘ਤੇ ਗੁਜਰਾਤ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ 3000 ਏਕੜ ‘ਚ ਫੈਲੇ ਵਿਸ਼ਵ ਦੇ ਸਭ ਤੋਂ ਵੱਡੇ ਅਤੇ ਆਧੁਨਿਕ ਜੰਗਲੀ ਜੀਵ ਸੁਰੱਖਿਆ ਕੇਂਦਰ ‘ਵੰਤਰਾ’ ਦਾ ਦੌਰਾ ਕੀਤਾ। ਵੰਤਾਰਾ ਨੂੰ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਦੇ ਵਿਚਾਰ ਤੋਂ ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਦੌਰਾ ਸ਼ਨੀਵਾਰ ਤੋਂ ਸ਼ੁਰੂ ਹੋਇਆ ਅਤੇ ਦੋ ਦਿਨ ਤੱਕ ਜਾਰੀ ਰਿਹਾ।
Powered by WPeMatico
