ਕੋਟਾ ਦੇ ਜਵਾਹਰ ਨਗਰ ਥਾਣਾ ਖੇਤਰ ਦੇ ਮਹਾਵੀਰ ਨਗਰ ਫਸਟ ਇਲਾਕੇ ‘ਚ ਕੋਚਿੰਗ ਦੇ ਇਕ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਹੀ ਗੁਜਰਾਤ ਦੇ ਇਕ ਵਿਦਿਆਰਥੀ ਨੇ ਜਵਾਹਰ ਨਗਰ ਥਾਣਾ ਖੇਤਰ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਬੁੱਧਵਾਰ ਨੂੰ ਕੋਟਾ ‘ਚ ਖੁਦਕੁਸ਼ੀ ਕਰਨ ਵਾਲੇ ਦੂਜੇ ਬੱਚੇ ਦੀ ਪਛਾਣ ਅਸਾਮ ਦੇ ਨਾਗਾਂਵ ਦੇ ਰਹਿਣ ਵਾਲੇ ਪਰਾਗ ਵਜੋਂ ਹੋਈ ਹੈ। ਪਰਾਗ ਜੇਈਈ ਮੇਨਜ਼ ਦੀ ਤਿਆਰੀ ਕਰ ਰਿਹਾ ਸੀ। ਪੁਲਿਸ ਨੇ ਬੱਚੇ ਦੇ ਪਰਿਵਾਰ ਨੂੰ ਮਾਮਲੇ ਦੀ ਸੂਚਨਾ ਦੇ ਦਿੱਤੀ ਹੈ।

Powered by WPeMatico