ਮੰਗਲ ਸਿੰਘ ਨੇ ਦੱਸਿਆ ਕਿ ਉਹ ਕਰੀਬ 5-6 ਸਾਲਾਂ ਤੋਂ ਲਾਟਰੀ ਖਰੀਦ (lottery ticket) ਰਿਹਾ ਸੀ। ਰਾਤ 9 ਵਜੇ ਉਸ ਨੂੰ ਲਾਟਰੀ ਵੇਚਣ ਵਾਲੇ ਏਜੰਟ ਦਾ ਫੋਨ ਆਇਆ ਜਿਸ ਨੇ ਉਸ ਨੂੰ ਦੱਸਿਆ ਕਿ ਉਸ ਨੇ 1.5 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ ਅਤੇ ਉਹ ਬੇਹੱਦ ਖੁਸ਼ ਹੈ। ਮੰਗਲ ਨੇ ਦੱਸਿਆ ਕਿ ਉਹ ਆਪਣਾ ਘਰ ਬਣਾਏਗਾ ਅਤੇ ਇਹ ਪੈਸਾ ਬੱਚਿਆਂ ਦੀ ਪੜ੍ਹਾਈ ‘ਤੇ ਖਰਚ ਕਰੇਗਾ। ਉਸ ਨੇ ਕਿਹਾ ਕਿ ਉਹ ਜ਼ਿੰਦਗੀ ਭਰ ਇੰਨਾ ਪੈਸਾ ਨਹੀਂ ਕਮਾ ਸਕਦਾ ਸੀ। ਜਿਵੇਂ ਹੀ ਉਨ੍ਹਾਂ ਨੂੰ ਲਾਟਰੀ ਦੀ ਸੂਚਨਾ ਮਿਲੀ ਤਾਂ ਪੂਰਾ ਪਰਿਵਾਰ ਰਾਤ ਨੂੰ ਖੁਸ਼ੀ ਵਿਚ ਸੌਂ ਨਹੀਂ ਸਕਿਆ।

Powered by WPeMatico