Delhi air pollution: ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦੀ ਸਥਿਤੀ ਘਾਤਕ ਹੁੰਦੀ ਜਾ ਰਹੀ ਹੈ। GRAP-3 ਲਾਗੂ ਕਰਨ ਤੋਂ ਬਾਅਦ ਸਥਿਤੀ ਸੁਧਰਨ ਦੀ ਬਜਾਏ ਲਗਾਤਾਰ ਵਿਗੜਦੀ ਜਾ ਰਹੀ ਹੈ। ਸੋਮਵਾਰ ਸ਼ਾਮ ਨੂੰ, ਰਾਸ਼ਟਰੀ ਰਾਜਧਾਨੀ ਵਿੱਚ 21 ਥਾਵਾਂ ‘ਤੇ AQI 450 ਤੋਂ ਉੱਪਰ ਦਰਜ ਕੀਤਾ ਗਿਆ ਸੀ। ਅਸ਼ੋਕ ਵਿਹਾਰ, ਆਨੰਦ ਵਿਹਾਰ, ਬਵਾਨਾ, ਦਵਾਰਕਾ ਵਰਗੇ ਖੇਤਰਾਂ ਵਿੱਚ ਹਵਾ ਗੁਣਵੱਤਾ ਸੂਚਕ ਅੰਕ 480 ਨੂੰ ਪਾਰ ਕਰ ਗਿਆ ਜਾਂ 480 ਦੇ ਨੇੜੇ ਦਰਜ ਕੀਤਾ ਗਿਆ। ਇਸ ਦੇ ਮੱਦੇਨਜ਼ਰ ਹੁਣ ਜੀਆਰਏਪੀ-4 ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ। GRAP-4 ਲਾਗੂ ਹੋਣ ਤੋਂ ਬਾਅਦ ਕੁਝ ਹੋਰ ਸਖ਼ਤ ਪਾਬੰਦੀਆਂ ਲਗਾਈਆਂ ਜਾਣਗੀਆਂ। ਇਸ ਦਾ ਅਸਰ ਸਕੂਲਾਂ ਤੋਂ ਲੈ ਕੇ ਸਰਕਾਰੀ ਦਫਤਰਾਂ ਤੱਕ ਸਭ ‘ਤੇ ਪਵੇਗਾ। ਇਸ ਤੋਂ ਇਲਾਵਾ ਦਿੱਲੀ ‘ਚ ਦਾਖਲ ਹੋਣ ਵਾਲੇ ਵਾਹਨਾਂ ‘ਤੇ ਵੀ ਕਈ ਪਾਬੰਦੀਆਂ ਹੋਣਗੀਆਂ।
Powered by WPeMatico