Cabinet Decisions: ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਸ਼ਹਿਰਾਂ ਵਿੱਚ ਮੱਧ ਵਰਗ ਦੇ ਵਿਕਾਸ ਵਿੱਚ ਆਵਾਜਾਈ ਇੱਕ ਵੱਡਾ ਕਾਰਕ ਹੈ। ਸ਼ਹਿਰਾਂ ਵਿੱਚ ਮੱਧ ਵਰਗ ਲਈ ਇੱਕ ਬੁਨਿਆਦੀ ਸਹੂਲਤ ਵਜੋਂ ਪਿਛਲੇ 10 ਸਾਲਾਂ ਵਿੱਚ ਮੈਟਰੋ ਦਾ ਬਹੁਤ ਵਿਸਥਾਰ ਹੋਇਆ ਹੈ। ਜਿੱਥੇ 10 ਸਾਲ ਪਹਿਲਾਂ 5 ਸ਼ਹਿਰਾਂ ਵਿੱਚ ਮੈਟਰੋ ਹੁੰਦੀ ਸੀ, ਅੱਜ 21 ਸ਼ਹਿਰਾਂ ਵਿੱਚ ਮੈਟਰੋ ਹੈ। ਇਸੇ ਲੜੀ ਤਹਿਤ ਅੱਜ ਕੈਬਨਿਟ ਨੇ ਤਿੰਨ ਹੋਰ ਮੈਟਰੋ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅੱਜ ਦੇ ਸਮੇਂ ‘ਚ ਲੋਕ ਜਹਾਜ਼ਾਂ ਰਾਹੀਂ ਸਫਰ ਕਰਨਾ ਚਾਹੁੰਦੇ ਹਨ, ਲੋਕ ਲੰਬੀ ਦੂਰੀ ਲਈ ਜਹਾਜ਼ਾਂ ਰਾਹੀਂ ਜ਼ਿਆਦਾ ਸਫਰ ਕਰਦੇ ਹਨ, ਅਜਿਹੇ ‘ਚ ਦੋ ਨਵੇਂ ਏਅਰਪੋਰਟ ਸੁਵਿਧਾਵਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ।

Powered by WPeMatico