ਮੰਗਲਵਾਰ ਦੀ ਸਵੇਰ ਭੂਚਾਲ ਦੇ ਨਾਂ ਰਹੀ। ਦਿੱਲੀ-ਐੱਨ.ਸੀ.ਆਰ., ਬਿਹਾਰ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ ਦੇ ਨਾਲ-ਨਾਲ ਉੱਤਰੀ ਭਾਰਤ ਦੇ ਕਈ ਸੂਬਿਆਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕੇ ਸਿਰਫ਼ ਭਾਰਤ ਵਿੱਚ ਹੀ ਨਹੀਂ ਸਗੋਂ ਗੁਆਂਢੀ ਮੁਲਕਾਂ ਬੰਗਲਾਦੇਸ਼, ਤਿੱਬਤ, ਨੇਪਾਲ, ਭੂਟਾਨ ਅਤੇ ਚੀਨ ਵਿੱਚ ਵੀ ਮਹਿਸੂਸ ਕੀਤੇ ਗਏ। ਰਿਐਕਟਰ ਸਕੇਲ ‘ਤੇ ਇਸ ਦੀ ਤੀਬਰਤਾ 7.1 ਸੀ। ਇਸ ਦਾ ਕੇਂਦਰ ਸ਼ਿਗਾਜ਼ੇ, ਤਿੱਬਤ ਵਿੱਚ ਸੀ। ਭੂਚਾਲ ਕਾਰਨ ਸਭ ਤੋਂ ਵੱਧ ਤਬਾਹੀ ਤਿੱਬਤ ਵਿੱਚ ਹੋਈ। ਇਸ ਭੂਚਾਲ ਵਿੱਚ 53 ਲੋਕਾਂ ਦੀ ਜਾਨ ਚਲੀ ਗਈ ਸੀ।

Powered by WPeMatico