ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ ਤੋਂ ਬਾਅਦ ਐਤਵਾਰ ਨੂੰ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦੀਆਂ ਅਸਥੀਆਂ ਸਿੱਖ ਮਜਨੂ ਕਾ ਟੀਲਾ ਗੁਰਦੁਆਰੇ ਨੇੜੇ ਯਮੁਨਾ ਨਦੀ ਵਿੱਚ ਜਲਪ੍ਰਵਾਹ ਕੀਤੀਆਂ। ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਦੇ ਪਰਿਵਾਰ ਨੇ ਸਵੇਰੇ ਨਿਗਮਬੋਧ ਘਾਟ ਤੋਂ ਉਨ੍ਹਾਂ ਦੀਆਂ ਅਸਥੀਆਂ ਇਕੱਠੀਆਂ ਕੀਤੀਆਂ ਤੇ ‘ਅਸਥ ਘਾਟ’ ਉੱਤੇ ਲਿਜਾ ਕੇ ਯਮੁਨਾ ਨਦੀ ਵਿਚ ਜਲਪ੍ਰਵਾਹ ਕਰ ਕੀਤੀਆਂ। ਇਸ ਮੌਕੇ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਤੇ ਤਿੰਨੋਂ ਧੀਆਂ ਉਪਿੰਦਰ ਸਿੰਘ, ਦਮਨ ਸਿੰਘ ਤੇ ਅਮ੍ਰਿਤ ਸਿੰਘ ਵੀ ਮੌਜੂਦ ਸਨ।
Powered by WPeMatico
