ਉੱਤਰੀ ਭਾਰਤ ਦੇ ਪ੍ਰਸਿੱਧ ਸਿੱਧਪੀਠ ਬਾਬਾ ਬਾਲਕ ਨਾਥ ਮੰਦਰ ‘ਚ ਬੱਕਰਿਆਂ ਦੀ ਨਿਲਾਮੀ ਦੀ ਜਾਂਚ ਦੇ ਪਹਿਲੇ ਹੀ ਦਿਨ ਨਿਲਾਮੀ ਕਰਨ ਵਾਲੇ ਜੂਨੀਅਰ ਸਹਾਇਕ ਮਨੋਜ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਡੀਸੀ ਅਮਰਜੀਤ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਕਰਮਚਾਰੀ ਨੂੰ ਮੁਅੱਤਲ ਕਰਕੇ ਟਰੱਸਟ ਦੇ ਸਕੂਲ ਨਾਲ ਅਟੈਚ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਤਫ਼ਤੀਸ਼ੀ ਅਫ਼ਸਰ ਤਹਿਸੀਲਦਾਰ ਬੜਸਰ ਧਰਮਪਾਲ ਨੇਗੀ ਨੇ ਮੰਦਰ ਕੰਪਲੈਕਸ ਵਿੱਚ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਰੀਬ ਤਿੰਨ ਘੰਟੇ ਮੰਦਰ ਟਰੱਸਟ ਦੇ ਦਫ਼ਤਰ ਵਿੱਚ ਰਿਕਾਰਡ ਦੀ ਜਾਂਚ ਕੀਤੀ।

Powered by WPeMatico