ਹਰਿਆਣਾ (Haryana) ਦੇ ਸੋਨੀਪਤ (Sonipat) ਵਿਚ ਸਾਈਬਰ ਠੱਗਾਂ (Cyber Thugs) ਨੇ ਮਨੀ ਲਾਂਡਰਿੰਗ ਕੇਸ ਦਾ ਡਰ ਦਿਖਾ ਕੇ ਇੱਕ ਸੇਵਾਮੁਕਤ ਅਧਿਕਾਰੀ ਨੂੰ ਡਿਜੀਟਲ ਰੂਪ ਵਿੱਚ ਗ੍ਰਿਫਤਾਰ ਕੀਤਾ ਅਤੇ ਉਸ ਦੇ ਵਟਸਐਪ (WhatsApp) ‘ਤੇ ਗ੍ਰਿਫਤਾਰੀ ਵਾਰੰਟ ਵੀ ਭੇਜੇ। ਇਸ ਤੋਂ ਬਾਅਦ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਦੋ ਦਿਨ ਇਕ ਹੋਟਲ (Hotel) ਵਿਚ ਰੱਖਿਆ ਗਿਆ, ਜਿੱਥੇ ਮੋਬਾਈਲ ਦਾ ਕੈਮਰਾ ਚਾਲੂ ਸੀ। ਠੱਗਾਂ ਨੇ ਸੇਵਾਮੁਕਤ ਅਧਿਕਾਰੀ ਨਾਲ 1 ਕਰੋੜ 78 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਬਾਰੇ ਜਦੋਂ ਸੇਵਾਮੁਕਤ ਅਧਿਕਾਰੀ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਸੋਨੀਪਤ (Sonipat) ਦੇ ਸਾਈਬਰ ਸਟੇਸ਼ਨ (Cyber Police Station) ‘ਚ ਮਾਮਲਾ ਦਰਜ ਕਰਵਾਇਆ।
Powered by WPeMatico