ਮਹਾਰਾਸ਼ਟਰ ਦੇ ਮੰਤਰੀ ਪੰਕਜਾ ਮੁੰਡੇ ਦੀ (ਪੀਏ) ਦੀ ਪਤਨੀ ਨੇ ਘਰੇਲੂ ਝਗੜੇ ਤੋਂ ਬਾਅਦ ਕੇਂਦਰੀ ਮੁੰਬਈ ਸਥਿਤ ਆਪਣੇ ਘਰ ਵਿੱਚ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਐਤਵਾਰ (23 ਨਵੰਬਰ) ਨੂੰ ਇਹ ਜਾਣਕਾਰੀ ਦਿੱਤੀ। ਇੱਕ ਅਧਿਕਾਰੀ ਨੇ ਦੱਸਿਆ ਕਿ ਰਾਜ ਦੇ ਪਸ਼ੂ ਪਾਲਣ ਅਤੇ ਵਾਤਾਵਰਣ ਮੰਤਰੀ ਮੁੰਡੇ ਦੇ ਨਿੱਜੀ ਸਹਾਇਕ ਅਨੰਤ ਗਰਜੇ ਦੀ ਪਤਨੀ ਗੌਰੀ ਪਲਵੇ ਸ਼ਨੀਵਾਰ (22 ਨਵੰਬਰ) ਸ਼ਾਮ ਨੂੰ ਵਰਲੀ ਖੇਤਰ ਵਿੱਚ ਆਪਣੇ ਘਰ ਵਿੱਚ ਲਟਕਦੀ ਮਿਲੀ। ਉਨ੍ਹਾਂ ਕਿਹਾ ਕਿ ਦੋਵਾਂ ਦਾ ਵਿਆਹ ਇਸ ਸਾਲ ਫਰਵਰੀ ਵਿੱਚ ਹੋਇਆ ਸੀ।

Powered by WPeMatico