Henley Passport Index: ਭਾਰਤੀ ਪਾਸਪੋਰਟ ਦਾ ਦਬਦਬਾ ਹੋਰ ਵਧ ਗਿਆ ਹੈ। ਹੁਣ ਤੁਸੀਂ ਬਿਨਾਂ ਵੀਜ਼ਾ ਦੇ 59 ਦੇਸ਼ਾਂ ਦੀ ਯਾਤਰਾ ਕਰ ਸਕਦੇ ਹੋ। ਦੁਨੀਆ ਭਰ ਦੇ ਦੇਸ਼ਾਂ ਦੇ ਪਾਸਪੋਰਟਾਂ ਦੀ ਗਲੋਬਲ ਰੈਂਕਿੰਗ ਵਿਚ ਭਾਰਤ 77ਵੇਂ ਸਥਾਨ ‘ਤੇ ਹੈ। ਹੇਨਲੇ ਪਾਸਪੋਰਟ ਇੰਡੈਕਸ ਰਿਪੋਰਟ (Henley Passport Index) ਮੰਗਲਵਾਰ ਨੂੰ ਜਾਰੀ ਕੀਤੀ ਗਈ। ਇਹ ਰੈਂਕਿੰਗ ਉਨ੍ਹਾਂ ਦੇਸ਼ਾਂ ਦੀ ਗਿਣਤੀ ਦੇ ਆਧਾਰ ਉਤੇ ਤਿਆਰ ਕੀਤੀ ਗਈ ਹੈ ਜਿੱਥੇ ਕੋਈ ਵੀ ਪਾਸਪੋਰਟ ‘ਤੇ ਬਿਨਾਂ ਵੀਜ਼ਾ ਦੇ ਯਾਤਰਾ ਕਰ ਸਕਦਾ ਹੈ। ਭਾਰਤ ਪਿਛਲੇ ਸਾਲ ਸੂਚਕਾਂਕ ਵਿੱਚ 80ਵੇਂ ਸਥਾਨ ‘ਤੇ ਸੀ।
Powered by WPeMatico
