ਮ੍ਰਿਤਕਾ ਦਾ ਨਾਂ ਰਾਗਿਨੀ ਦੇਵੀ ਹੈ ਜੋ ਕਿ ਪ੍ਰਵੀਨ ਕੁਮਾਰ ਦੀ ਪਤਨੀ ਸੀ। ਦੋਹਾਂ ਦਾ ਵਿਆਹ 2019 ‘ਚ ਹੋਇਆ ਸੀ। ਵਿਆਹ ਤੋਂ ਬਾਅਦ ਰਾਗਿਨੀ ਨੂੰ ਇੱਕ ਬੇਟੀ ਹੋਈ। ਬੇਟੀ ਹੋਣ ਤੋਂ ਬਾਅਦ ਰਾਗਿਨੀ ਨੂੰ ਤੰਗ ਪਰੇਸ਼ਾਨ ਕਰਨ ਦਾ ਦੌਰ ਸ਼ੁਰੂ ਹੋ ਗਿਆ। 2024 ‘ਚ ਵੀ ਰਾਗਿਨੀ ਫਿਰ ਤੋਂ ਗਰਭਵਤੀ ਹੋ ਗਈ। ਇਸ ਵਾਰ ਪਤੀ ਪੁੱਤਰ ਚਾਹੁੰਦਾ ਸੀ। ਇਸ ਲਈ ਪ੍ਰਵੀਨ ਨੇ ਰਾਗਿਨੀ ਦਾ ਅਲਟਰਾਸਾਊਂਡ ਟੈਸਟ ਕਰਵਾਇਆ ਜਿੱਥੇ ਫਿਰ ਤੋਂ ਪਤਾ ਲੱਗਾ ਕਿ ਉਹ ਇੱਕ ਧੀ ਤੋਂ ਗਰਭਵਤੀ ਹੈ। ਰਾਗਿਨੀ ਗਰਭਪਾਤ ਨਹੀਂ ਕਰਵਾਉਣਾ ਚਾਹੁੰਦੀ ਸੀ। ਪਰ ਪਤੀ ਦੇ ਦਬਾਅ ਕਾਰਨ ਉਹ ਗਰਭਪਾਤ ਕਰਵਾਉਣ ਲਈ ਰਾਜ਼ੀ ਹੋ ਗਈ।

Powered by WPeMatico