ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਐੱਸਆਈ ਵਿਰੁੱਧ ਕਾਰਵਾਈ ਕੀਤੀ ਗਈ। ਇਸ ਦੌਰਾਨ ਪੁਲਿਸ ਨੇ ਵੀਡੀਓ ਬਣਾਉਣ ਵਾਲੇ ਵਿਅਕਤੀ ਵਿਰੁੱਧ ਵੀ ਕੇਸ ਦਰਜ ਕਰ ਲਿਆ ਹੈ। ਦੱਸ ਦਈਏ ਕਿ 5 ਜੁਲਾਈ ਦੀ ਰਾਤ ਨੂੰ ਤਕਰੀਬਨ 11 ਵਜੇ ਪਿਹੋਵਾ ਸਦਰ ਥਾਣੇ ਦੇ ਬਾਹਰ ਅਸਮਾਨਪੁਰ ਦੇ ਪਰਿਵਾਰ ਅਤੇ ਐੱਸਆਈ ਰਾਜੇਸ਼ ਕੁਮਾਰ ਵਿਚਕਾਰ ਝੜਪ ਹੋਈ ਸੀ। ਸ਼ਿਕਾਇਤਕਰਤਾ ਗੀਤਾ ਨੇ ਐੱਸਆਈ ਰਾਜੇਸ਼ ਕੁਮਾਰ ਉਤੇ ਸ਼ਰਾਬ ਦੇ ਨਸ਼ੇ ਵਿੱਚ ਥਾਣੇ ਵਿੱਚ ਉਸ ਦੇ ਪਤੀ ਤੋਂ ਸੱਤ ਹਜ਼ਾਰ ਰੁਪਏ ਮੰਗਣ, ਗਾਲ੍ਹਾਂ ਕੱਢਣ ਅਤੇ ਥੱਪੜ ਮਾਰਨ ਦਾ ਦੋਸ਼ ਲਗਾਇਆ ਸੀ।

Powered by WPeMatico