AAP ਛੱਡ ਕੇ BJP ਵਿੱਚ ਸ਼ਾਮਿਲ ਹੋਣ ਤੋਂ ਬਾਅਦ ਲਗਾਤਾਰ ਅਲੋਚਨਾ ਦਾ ਸਾਹਮਣਾ ਕਰ ਰਹੀ ਸਵਾਤੀ ਮਾਲੀਵਾਲ ਨੇ ਕਰਾਰਾ ਜਵਾਬ ਦਿੱਤਾ ਹੈ ਅਤੇ ਦੱਸਿਆ ਹੈ ਕਿ ਉਨ੍ਹਾਂ ਨੇ ਇਹ ਫੈਸਲਾ ਕਿਨ ਲਿਆ ਹੈ। ਮਾਲੀਵਾਲ ਨੇ ਕਿਹਾ ਕਿ 2006 ਵਿੱਚ ਮੈਂ ਅਰਵਿੰਦ ਕੇਜਰੀਵਾਲ ਦੇ ਸੰਗਠਨ ਵਿੱਚ ਸ਼ਾਮਲ ਹੋਈ ਅਤੇ ਸਮਾਜਿਕ ਸੰਘਰਸ਼ ਦਾ ਰਸਤਾ ਚੁਣਿਆ। ਮੈਂ ਝੁੱਗੀਆਂ-ਝੌਂਪੜੀਆਂ ਵਿੱਚ ਰਹਿੰਦੀ ਸੀ, ਆਰਟੀਆਈ ਐਕਟ ਲਈ ਲੜਦੀ ਸੀ ਅਤੇ ਛੋਟੇ ਪਿੰਡਾਂ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਲਈ ਕੰਮ ਕਰਦੀ ਸੀ। ਮੈਂ ਅੰਨਾ ਅੰਦੋਲਨ ਦੀ ਸਭ ਤੋਂ ਛੋਟੀ ਉਮਰ ਦੀ ਕੋਰ ਕਮੇਟੀ ਮੈਂਬਰ ਬਣ ਗਈ। ਉਸ ਤੋਂ ਬਾਅਦ ਮੈਂ ਪਾਰਟੀ ਤੋਂ ਲੈ ਕੇ ਦਿੱਲੀ ਮਹਿਲਾ ਕਮਿਸ਼ਨ ਤੱਕ ਹਰ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਈ। ਮੈਂ ਸੜਕਾਂ ‘ਤੇ ਉਤਰੀ ਲਾਠੀਚਾਰਜ ਦਾ ਸਾਹਮਣਾ ਕੀਤਾ ਭੁੱਖ ਹੜਤਾਲ ਕੀਤੀ ਅਤੇ ਔਰਤਾਂ ਲਈ ਲੜਾਈ ਲੜੀ।

Powered by WPeMatico