Gulshan Kumar Murder Accuse Died: ਟੀ-ਸੀਰੀਜ਼ ਮਿਊਜ਼ਿਕ ਕੰਪਨੀ ਦੇ ਸੰਸਥਾਪਕ ਅਤੇ ਉੱਘੇ ਕਾਰੋਬਾਰੀ ਗੁਲਸ਼ਨ ਕੁਮਾਰ ਦੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸ਼ੂਟਰ ਅਬਦੁਲ ਮਰਚੈਂਟ ਦੀ ਵੀਰਵਾਰ ਸਵੇਰੇ ਹਰਸੂਲ ਜੇਲ੍ਹ ਵਿੱਚ ਮੌਤ ਹੋ ਗਈ। ਦਿਲ ਦਾ ਦੌਰਾ ਪੈਣ ਤੋਂ ਬਾਅਦ ਉਸਨੂੰ ਵੈਲੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਅਬਦੁਲ ਮਰਚੈਂਟ ਉਹੀ ਸ਼ੂਟਰ ਸੀ ਜਿਸਨੇ 1997 ਵਿੱਚ ਮੁੰਬਈ ਵਿੱਚ ਦਿਨ-ਦਿਹਾੜੇ ਗੁਲਸ਼ਨ ਕੁਮਾਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।
Powered by WPeMatico
