Delhi Assembly Election 2025: ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਬਜ਼ੁਰਗਾਂ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਚੋਣਾਂ ਤੋਂ ਬਾਅਦ ਸਾਡੀ ਸਰਕਾਰ ਬਣੀ ਤਾਂ ਸਾਰੇ ਬਜ਼ੁਰਗਾਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ। ਅਰਵਿੰਦ ਕੇਜਰੀਵਾਲ ਨੇ ਕਿਹਾ, “ਇਸ ਯੋਜਨਾ ਦੇ ਤਹਿਤ ਹਰ ਕਿਸੇ ਦਾ ਸਰਕਾਰੀ ਜਾਂ ਨਿੱਜੀ ਹਸਪਤਾਲਾਂ ‘ਚ ਮੁਫਤ ਇਲਾਜ ਹੋਵੇਗਾ। ਸਰਕਾਰ ਬਣਦੇ ਹੀ ਦਿੱਲੀ ਸਰਕਾਰ ਇਸ ਸਕੀਮ ਨੂੰ ਪਾਸ ਕਰੇਗੀ ਅਤੇ ਬਜ਼ੁਰਗਾਂ ਦੀ ਸਿਹਤ ਦਾ ਧਿਆਨ ਰੱਖੇਗੀ। ਇਸ ਦੇ ਬਦਲੇ ‘ਚ ਸਾਰੇ ਦਿੱਲੀ ਦੇ ਬਜ਼ੁਰਗਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਵੋਟਿੰਗ ਵਾਲੇ ਦਿਨ ਆਮ ਆਦਮੀ ਪਾਰਟੀ ਨੂੰ ਆਸ਼ੀਰਵਾਦ ਦੇ ਤੌਰ ‘ਤੇ ਸਮਰਥਨ ਦੇਣਗੇ।
Powered by WPeMatico