ਪ੍ਰਧਾਨ ਮੰਤਰੀ ਨੇ ਕਿਹਾ ਕਿ ਉਸ ਸਮੇਂ ਸਾਹਿਬਜ਼ਾਦੇ ਬਹੁਤ ਛੋਟੇ ਸਨ, ਪਰ ਇਸ ਦਾ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਬੇਰਹਿਮੀ ‘ਤੇ ਕੋਈ ਅਸਰ ਨਹੀਂ ਪਿਆ। ਉਨ੍ਹਾਂ ਕਿਹਾ, “ਔਰੰਗਜ਼ੇਬ ਜਾਣਦਾ ਸੀ ਕਿ ਜੇਕਰ ਉਹ ਭਾਰਤ ਦੇ ਲੋਕਾਂ ਵਿੱਚ ਡਰ ਪੈਦਾ ਕਰਨਾ ਚਾਹੁੰਦਾ ਹੈ ਅਤੇ ਉਨ੍ਹਾਂ ਨੂੰ ਧਰਮ ਪਰਿਵਰਤਨ ਲਈ ਮਜਬੂਰ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਪਹਿਲਾਂ ਭਾਰਤੀਆਂ ਦਾ ਮਨੋਬਲ ਤੋੜਨਾ ਪਵੇਗਾ। ਇਸੇ ਲਈ ਉਸਨੇ ਸਾਹਿਬਜ਼ਾਦਿਆਂ ਨੂੰ ਨਿਸ਼ਾਨਾ ਬਣਾਇਆ। ਪਰ ਔਰੰਗਜ਼ੇਬ ਅਤੇ ਉਸਦੇ ਜਰਨੈਲ ਭੁੱਲ ਗਏ ਕਿ ਸਾਡੇ ਗੁਰੂ ਆਮ ਇਨਸਾਨ ਨਹੀਂ ਸਨ। ਉਹ ਤਪੱਸਿਆ ਅਤੇ ਕੁਰਬਾਨੀ ਦਾ ਜਿਉਂਦਾ ਜਾਗਦਾ ਰੂਪ ਸਨ।”

Powered by WPeMatico