Train Accident: ਇਹ ਹਾਦਸਾ ਭੁਸਾਵਲ ਰੇਲਵੇ ਡਵੀਜ਼ਨ ‘ਚ ਵਾਪਰਿਆ। ਸ਼ੁਰੂਆਤ ‘ਚ ਦੱਸਿਆ ਗਿਆ ਕਿ ਟਰੇਨ ‘ਚ ਅੱਗ ਲੱਗਣ ਕਾਰਨ ਲੋਕ ਛਾਲਾਂ ਮਾਰਨ ਲੱਗੇ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸ ਅਫਵਾਹ ਕਾਰਨ ਲੋਕ ਟਰੇਨ ਤੋਂ ਹੇਠਾਂ ਉਤਰ ਗਏ। ਦੂਜੇ ਪਾਸੇ ਤੋਂ ਤੇਜ਼ ਰਫਤਾਰ ਨਾਲ ਲੰਘ ਰਹੀ ਕਰਨਾਟਕ ਐਕਸਪ੍ਰੈਸ ਟਰੇਨ ਕਈ ਲੋਕਾਂ ਦੀ ਲਪੇਟ ‘ਚ ਆ ਗਈ। ਇਸ ਹਾਦਸੇ ‘ਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਯਾਤਰੀਆਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਜਦੋਂ ਇਹ ਹਾਦਸਾ ਵਾਪਰਿਆ ਤਾਂ ਯਾਤਰੀ ਪੁਸ਼ਪਕ ਐਕਸਪ੍ਰੈਸ ਰੇਲਗੱਡੀ ਤੋਂ ਉਤਰ ਕੇ ਟਰੈਕ ‘ਤੇ ਹੀ ਸਨ। ਟਰੇਨ ਦੀ ਲਪੇਟ ‘ਚ ਆ ਕੇ ਇੰਨੀ ਵੱਡੀ ਗਿਣਤੀ ‘ਚ ਲੋਕਾਂ ਦੀ ਮੌਤ ਹੋਣ ‘ਤੇ ਮੌਕੇ ‘ਤੇ ਹਾਹਾਕਾਰ ਮੱਚ ਗਈ। ਸੂਚਨਾ ਮਿਲਦੇ ਹੀ ਰੇਲਵੇ ਵਿਭਾਗ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ।
Powered by WPeMatico