Amarnath Yatra 2025: ਇਸ ਸਾਲ ਅਮਰਨਾਥ ਯਾਤਰਾ ਦੌਰਾਨ ਸ਼ਰਧਾਲੂਆਂ ਲਈ ਹੈਲੀਕਾਪਟਰ ਸੇਵਾ ਉਪਲਬਧ ਨਹੀਂ ਹੋਵੇਗੀ। ਸ਼੍ਰੀ ਅਮਰਨਾਥ ਜੀ ਸ਼ਰਾਈਨ ਬੋਰਡ ਦੇ ਅਨੁਸਾਰ, ਪਹਿਲਗਾਮ ਅਤੇ ਬਾਲਟਾਲ ਰੂਟਾਂ ਨੂੰ ਨੋ ਫਲਾਈਂਗ ਜ਼ੋਨ ਘੋਸ਼ਿਤ ਕੀਤਾ ਗਿਆ ਹੈ। ਸ਼ਰਧਾਲੂ ਪੈਦਲ, ਘੋੜੇ ਜਾਂ ਪਾਲਕੀ ‘ਤੇ ਯਾਤਰਾ ਕਰ ਸਕਦੇ ਹਨ। ਇਹ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋਵੇਗੀ ਅਤੇ 9 ਅਗਸਤ ਤੱਕ ਜਾਰੀ ਰਹੇਗੀ। ਇਸ ਵਾਰ ਔਨਲਾਈਨ ਬੁਕਿੰਗ ਅਤੇ ਵੱਖਰਾ ਕਿਰਾਇਆ ਸਿਸਟਮ ਵੀ ਨਹੀਂ ਹੋਵੇਗਾ।

Powered by WPeMatico